Friday, November 22, 2024
 

ਪੰਜਾਬ

ਪੰਜਾਬ ਪੁਲਿਸ ਨੇ ਚੋਰਾਂ ਦੇ ਅੰਤਰ-ਰਾਜੀ  ਗਿਰੋਹ ਨੂੰ ਗਿ੍ਰਫਤਾਰ ਕਰਕੇ ਵਾਹਨਾਂ ਦੀ ਚੋਰੀ ਦੇ ਦਰਜਨਾਂ ਮਾਮਲਿਆਂ ਦੀ ਗੁੱਥੀ ਸੁਲਝਾਈ

October 07, 2020 07:36 AM

ਚੰਡੀਗੜ : ਖੰਨਾ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਅੱਜ ਪਰਦਾਫਾਸ਼ ਕੀਤਾ ਹੈ ਜੋ ਮਹਿੰਦਰਾ ਬੋਲੈਰੋ ਪਿਕ ਅੱਪ ਅਤੇ ਹੋਰ ਵਾਹਨਾਂ ਨੂੰ ਪੰਜਾਬ ਅਤੇ ਹਰਿਆਣਾ ਤੋਂ ਚੋਰੀ ਕਰਕੇ ਉਨਾਂ ਦਾ ਸਮਾਨ ਅੱਗੇ ਮਾਰਕਿਟ ਵਿੱਚ ਵੇਚਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੇ ਐਸ.ਐਸ.ਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਖੰਨਾ ਪੁਲਿਸ ਦੀ ਟੀਮ ਨੇ ਪਿੰਡ ਚੋਮੋਂ, ਥਾਣਾ ਮਲੌਦ, ਜਿਲਾ ਲੁਧਿਆਣਾ ਨੇੜੇ ਚੋਰੀ ਹੋਈਆਂ ਗੱਡੀਆਂ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਉਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਵਿਅਕਤੀ ਅਮਰੀਕ ਰਾਮ ਅਤੇ ਵਿੱਕੀ ਰਾਮ ਇਨਾਂ ਚੋਰੀ ਕੀਤੇ ਵਾਹਨਾਂ ਨੂੰ ਮਲੌਦ ਵਿਖੇ ਇੱਕ ਕਬਾੜੀ ਦੇ ਗੋਦਾਮ ਵਿੱਚ ਤੋੜ ਕੇ ਇੰਨਾਂ ਦੇ ਪੁਰਜ਼ੇ ਵੇਚ ਰਹੇ ਸਨ।
ਐਸ.ਐਸ.ਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਖੰਨਾ ਦੇ ਐਸ.ਪੀ (ਆਈ) ਮਨਪ੍ਰੀਤ ਸਿੰਘ ਅਤੇ ਡੀ.ਐਸ.ਪੀ, ਪਾਇਲ ਹਰਦੀਪ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਕਰਨੈਲ ਸਿੰਘ ਐਸ.ਐਚ.ਓ ਪਾਇਲ ਅਤੇ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ , ਖੰਨਾ ਸਮੇਤ ਪੁਲਿਸ ਪਾਰਟੀ ਨੇ ਇਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਉਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨਾਂ ਨੇ ਆਪਣੇ ਸਾਥੀ ਅਮਰੀਕ ਰਾਮ, ਵਿੱਕੀ ਰਾਮ ਅਤੇ ਦੀਪਕ ਸਮੇਤ ਅੰਬਾਲਾ ਇਲਾਕੇ ਵਿੱਚੋਂ ਇਹ ਵਾਹਨ ਚੋਰੀ ਕੀਤੇ ਸਨ। ਇਸ ਤੋਂ ਇਲਾਵਾ, ਉਨਾਂ ਨੇ ਇਹ ਵੀ ਮੰਨਿਆ ਹੈ ਕਿ ਪਿਛਲੇ ਸਮੇਂ ਦੌਰਾਨ ਉਨਾਂ ਨੇ ਅੰਬਾਲਾ, ਹਿਸਾਰ, ਪਟਿਆਲਾ, ਸੰਗਰੂਰ, ਧੂਰੀ ਤੋਂ ਕਈ ਵਾਹਨ ਚੋਰੀ ਕੀਤੇ ਸਨ।
ਤਫ਼ਤੀਸ਼ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਉਹ ਚੋਰੀ ਕੀਤੀਆਂ ਗੱਡੀਆਂ ਦੇ ਸਪੇਅਰ ਪਾਰਟਸ ਦੋਸ਼ੀ ਅਮਰੀਕ ਰਾਮ ਨੂੰ 50-60 ਹਜ਼ਾਰ ਰੁਪਏ ਵਿਚ ਵੇਚਦੇ ਸਨ।
ਪੁਲਿਸ ਮੁੱਖੀ ਨੇ ਦੱਸਿਆ ਕਿ ਇਸ ਪੁੱਛ-ਗਿੱਛ ਕਾਰਨ ਦੋਸ਼ੀ ਅਮਰੀਕ ਰਾਮ ਦੇ ਗੋਦਾਮ ਨੂੰ ਸੀਲ ਕੀਤਾ ਗਿਆ ਹੈ ਜਿਥੇ ਇਹ ਮੁਲਜ਼ਮ ਚੋਰੀ ਕੀਤੇ ਵਾਹਨ, ਸਪੇਅਰ ਪਾਰਟਸ ਸਟੋਰ ਕਰਦੇ ਸਨ ਅਤੇ ਟੁਕੜਿਆਂ ਵਿਚ ਖੋਲ ਕੇ ਕੇ ਇਸ ਨੂੰ ਹੋਰ ਮਾਰਕੀਟਾਂ ਵਿਚ ਵੇਚਦੇ ਸਨ। ਇਸ ਤੋਂ ਇਲਾਵਾ, ਉਨਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਨਾਲ ਹੀ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗਿ੍ਰਫਤਾਰ ਕਰ ਲਿਆ ਜਾਵੇਗਾ।
ਇਸ ਸਬੰਧ ਵਿੱਚ ਉਪਰੋਕਤ ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਮਲੌਦ ਵਿਖੇ ਆਈ.ਪੀ.ਸੀ ਦੀ ਧਾਰਾ. ਅਧੀਨ 379/411/201 ਮੁਕੱਦਮਾ ਨੰਬਰ 71 ਦਰਜ ਕੀਤਾ ਗਿਆ ਸੀ।
ਉਨਾਂ ਖੁਲਾਸਾ ਕੀਤਾ ਕਿ ਇਨਾਂ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਨਾਲ ਕਈ ਅਣਸੁਲਝੇ ਕੇਸਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਹਾਲਾਂਕਿ, ਇਨਾਂ ਵਾਹਨ ਚੋਰਾਂ ਦੀ ਗਿ੍ਰਫਤਾਰੀ ਨਾਲ ਉਨਾਂ ਦੇ ਖਿਲਾਫ ਲੰਬਿਤ ਕਈ ਕੇਸਾਂ ਦਾ ਹੱਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਇਨਾਂ ਮੁਲਜ਼ਮਾਂ ਖਿਲਾਫ ਹਰਿਆਣਾ ਵਿਚ 20 ਅਤੇ ਪੰਜਾਬ ਵਿਚ 12 ਮੁਕੱਦਮੇ ਦਰਜ ਹਨ।

 

Have something to say? Post your comment

 
 
 
 
 
Subscribe